ਨਵੀਂ ਦਿੱਲੀ, 30 ਜੁਲਾਈ
ਭਾਰਤ ਅਤੇ ਰੂਸ ਦੀਆਂ ਜਲ ਸੈਨਾਵਾਂ ਨੇ ਬਾਲਟਿਕ ਸਾਗਰ ਵਿੱਚ ਦੋ ਦਿਨ ਜੰਗੀ ਮਸ਼ਕਾਂ ਕੀਤੀਆਂ। ਇਸ ਦੌਰਾਨ ਜਿਸ ਵਿੱਚ ਸਮੁੰਦਰੀ ਕਾਰਵਾਈਆਂ ਦੇ ਖੇਤਰ ਵਿੱਚ ਕਈ ਗੁੰਝਲਦਾਰ ਅਭਿਆਸ ਅਤੇ ਵਿਆਪਕ ਗਤੀਵਿਧੀਆਂ ਕੀਤੀਆਂ ਗਈਆਂ। ਭਾਰਤੀ ਜਲ ਸੈਨਾ ਨੇ 28-29 ਜੁਲਾਈ ਨੂੰ ਇੰਦਰ ਅਭਿਆਸ ਦੇ 12 ਸੈਸ਼ਨ ਨੂੰ ਦੁਵੱਲੇ ਜਲ ਸੈਨਾ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ “ਮੀਲ ਪੱਥਰ” ਦੱਸਿਆ।