ਨਵੀਂ ਦਿੱਲੀ: ਟੈਲੀਕਾਮ ਅਪਰੇਟਰ ਭਾਰਤੀ ਏਅਰਟੈੱਲ ਨੇ ਕਿਹਾ ਹੈ ਕਿ ਕੰਪਨੀ ਆਪਣੇ 4ਜੀ ਬੇਸ ਸਟੇਸ਼ਨਾਂ ਨੂੰ ਭਵਿੱਖ ਵਿਚ 5ਜੀ ’ਚ ਅਪਗਰੇਡ ਕਰਨ ਲਈ ਲਗਾਤਾਰ ਲੱਗੀ ਹੋਈ ਹੈ। ਕੰਪਨੀ ਐਪਲੀਕੇਸ਼ਨ ਵਿਕਸਿਤ ਕਰਨ ਵਾਲਿਆਂ ਤੇ ਉਪਕਰਨ ਨਿਰਮਾਤਾਵਾਂ ਨਾਲ ਮਿਲ ਕੇ 5ਜੀ ਦੇ ਟਰਾਇਲ ਦੀ ਤਿਆਰੀ ਵਿਚ ਜੁਟੀ ਹੋਈ ਹੈ। ਏਅਰਟੈੱਲ ਦੀ ਵਿੱਤੀ ਵਰ੍ਹੇ 2020 ਦੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਨੈੱਟਵਰਕ ਵਿਚ ਤਜਵੀਜ਼ਤ ਨਿਵੇਸ਼ ਨਾਲ ਖ਼ਪਤਕਾਰਾਂ ਨਾਲ ਸੰਪਰਕ ਮਜ਼ਬੂਤ ਹੋਵੇਗਾ ਤੇ ਭਵਿੱਖ ਵਿਚ 5ਜੀ ਸੇਵਾਵਾਂ ਲਈ ਮਜ਼ਬੂਤ ਨੀਂਹ ਰੱਖੀ ਜਾਵੇਗੀ। ਟਰਾਇਲ ਨਾਲ 5ਜੀ ਸਮਰੱਥਾ ਦਾ ਪਤਾ ਲੱਗੇਗਾ। ਤੇਜ਼ ਰਫ਼ਤਾਰ ਇੰਟਰਨੈੱਟ ਦੀ ਮੰਗ ਭਾਰਤ ਵਿਚ ਵੱਧ ਰਹੀ ਹੈ ਤੇ ਇਸ ਤਰ੍ਹਾਂ 5ਜੀ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ।
-ਪੀਟੀਆਈ