ਨਵੀਂ ਦਿੱਲੀ, 26 ਫਰਵਰੀ
ਭਾਰਤੀ ਹਵਾਈ ਫੌਜ ਨੇ ਯੂਕਰੇਨ ਵਿੱਚ ਸੰਕਟ ਦੇ ਮੱਦੇਨਜ਼ਰ ਅਗਲੇ ਮਹੀਨੇ ਬਰਤਾਨੀਆ ਵਿੱਚ ਹੋਣ ਵਾਲੇ ਬਹੁ-ਧਿਰੀ ਹਵਾਈ ਫ਼ੌਜ ਅਭਿਆਸ ਵਿੱਚ ਆਪਣੇ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਨਾ ਕਰਨ ਦਾ ਫੈਸਲਾ ਕੀਤਾ ਹੈ। ‘ਕੋਬਰਾ ਵਾਰੀਅਰ’ ਨਾਮ ਦਾ ਇਹ ਅਭਿਆਸ 6 ਤੋਂ 27 ਮਾਰਚ ਤੱਕ ਯੂਕੇ ਦੇ ਵੈਡਿੰਗਟਨ ਵਿੱਚ ਹੋਣਾ ਹੈ। ਭਾਰਤ ਨੇ ਤਿੰਨ ਦਿਨ ਪਹਿਲਾਂ ਅਭਿਆਸ ਵਿੱਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਸੀ।