ਬਾਲੇਸ਼ਵਰ (ਉੜੀਸਾ): ਭਾਰਤ ਵੱਲੋਂ ਅੱਜ ਉੜੀਸਾ ਤੱਟ ’ਤੇ ਏਕੀਕ੍ਰਿਤ ਪਰੀਖਣ ਖੇਤਰ ਚਾਂਦੀਪੁਰ ਵਿਖੇ ਇਕ ਸਮੁੰਦਰੀ ਜਹਾਜ਼ ’ਚੋਂ ਧਰਤੀ ਤੋਂ ਹਵਾ ਤੱਕ ਮਾਰ ਕਰਨ ਵਾਲੀ ਘੱਟ ਦੂਰੀ ਦੀ ਮਿਜ਼ਾਈਲ (ਵੀਐੱਲ-ਐੱਸਆਰਐੱਸਏਐੱਮ) ਦਾ ਸਫ਼ਲ ਪਰੀਖਣ ਕੀਤਾ ਗਿਆ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਰਾਹੀਂ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਵੀਐੱਲ-ਐੱਸਆਰਐੱਸਏਐੱਮ ਸਮੁੰਦਰੀ ਜਹਾਜ਼ ਤੋਂ ਚੱਲਣ ਵਾਲੀ ਹਥਿਆਰ ਪ੍ਰਣਾਲੀ ਹੈ, ਜਿਸ ਦਾ ਉਦੇਸ਼ ਸਰਹੱਦ ’ਤੇ ਵੱਖ-ਵੱਖ ਚੁਣੌਤੀਆਂ ਨਾਲ ਨਿਪਟਣਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਸ਼ਨ ਦੀ ਸਫ਼ਲਤਾ ਲਈ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਅਤੇ ਭਾਰਤੀ ਜਲ ਸੈਨਾ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਸੁਰੱਖਿਆ ਲਈ ਦੇਸੀ ਤਕਨੀਕਾਂ ਦੀ ਵਰਤੋਂ ਕਰ ਰਿਹਾ ਹੈ। -ਪੀਟੀਆਈ