ਮੁੰਬਈ, 2 ਅਪਰੈਲ
ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 26 ਮਾਰਚ ਨੂੰ ਖਤਮ ਹੋਏ ਹਫ਼ਤੇ ’ਚ 2.968 ਅਰਬ ਡਾਲਰ ਘੱਟ ਕੇ 579.285 ਅਰਬ ਡਾਲਰ ਰਹਿ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 19 ਮਾਰਚ ਨੂੰ ਖਤਮ ਹੋਏ ਹਫ਼ਤੇ ’ਚ ਵਿਦੇਸ਼ੀ ਮੁਦਰਾ ਭੰਡਾਰ 23.3 ਕਰੋੜ ਡਾਲਰ ਵੱਧ ਕੇ 582.271 ਅਰਬ ਡਾਲਰ ਹੋ ਗਿਆ ਸੀ। ਆਰਬੀਆਈ ਦੇ ਅੰਕੜਿਆਂ ਅਨੁਸਾਰ 26 ਮਾਰਚ ਨੂੰ ਖਤਮ ਹੋਏ ਹਫ਼ਤੇ ’ਚ ਵਿਦੇਸ਼ੀ ਮੁਦਰਾ ਜਾਇਦਾਦਾਂ ’ਚ ਗਿਰਾਵਟ ਕਾਰਨ ਕੁੱਲ ਮੁਦਰਾ ਭੰਡਾਰ ’ਚ ਗਿਰਾਵਟ ਆਈ ਹੈ। ਆਰਬੀਆਈ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫ਼ਤੇ ’ਚ ਦੇਸ਼ ’ਚ ਸੋਨੇ ਦਾ ਰਾਖਵਾਂ ਭੰਡਾਰ 27.6 ਕਰੋੜ ਡਾਲਰ ਵੱਧ ਕੇ 34.907 ਅਰਬ ਡਾਲਰ ਹੋ ਗਿਆ ਹੈ। -ਏਜੰਸੀ