ਨਵੀਂ ਦਿੱਲੀ, 2 ਨਵੰਬਰ
ਭਾਰਤ ਨੇ ਅੱਜ ਇਕ ਅਹਿਮ ਕਦਮ ਉਠਾਉਂਦਿਆਂ ਉੜੀਸਾ ਤੱਟ ਤੋਂ ਦੂਜੇ ਗੇੜ ਦੀ ਬੈਲਿਸਟਿਕ ਮਿਜ਼ਾਈਲ ਰੱਖਿਆ ਇੰਟਰਸੈਪਟਰ ਏਡੀ-1 ਮਿਜ਼ਾਈਲ ਦੀ ਪਹਿਲੀ ਉਡਾਣ ਦਾ ਸਫਲ ਪਰੀਖਣ ਕੀਤਾ। ਇਹ ਮਿਜ਼ਾਈਲ ਵੱਖ-ਵੱਖ ਤਰ੍ਹਾਂ ਦੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਸਥਿਤ ਸਾਰੀ ਬੈਲਿਸਟਿਕ ਮਿਜ਼ਾਈਲ ਰੱਖਿਆ (ਬੀਐੱਮਡੀ) ਹਥਿਆਰ ਪ੍ਰਣਾਲੀ ਦੀ ਹਿੱਸੇਦਾਰੀ ਨਾਲ ਏਡੀ-1 ਮਿਜ਼ਾਈਲ ਦਾ ਪਰੀਖਣ ਕੀਤਾ ਗਿਆ। ਮੰਤਰਾਲੇ ਨੇ ਕਿਹਾ, ‘‘ਇਹ ਉਡਾਣ ਪਰੀਖਣ ਉੜੀਸਾ ਦੇ ਤੱਟ ’ਤੇ ਏਪੀਜੇ ਅਬਦੁਲ ਕਲਾਮ ਦੀਪ ਤੋਂ ਕੀਤਾ ਗਿਆ।’’