ਵਾਸ਼ਿੰਗਟਨ, 16 ਅਕਤੂਬਰ
ਸਰਕਾਰ ਵੱਲੋਂ ਸਿਆਸੀ ਜਾਂ ਬਦਲਾਖੋਰੀ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਵਰਤੋਂ ਕਰਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਈਡੀ ਆਪਣਾ ਕੰਮ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਆਪਣੀ ਅਮਰੀਕਾ ਫੇਰੀ ਦੇ ਅੰਤ ‘ਤੇ ਪ੍ਰੈੱਸ ਕਾਨਫਰੰਸ ‘ਚ ਸੀਤਾਰਮਨ ਨੇ ਵਿੱਤ ਮੰਤਰਾਲੇ ਦੀਆਂ ਦੋ ਬਰਾਂਚਾਂ ਇਨਕਮ ਟੈਕਸ ਵਿਭਾਗ ਅਤੇ ਈਡੀ ਦੀਆਂ ਰਾਹੀਂ ਕਾਰਪੋਰੇਟ ਸੈਕਟਰ ਅਤੇ ਜਨਤਾ ‘ਚ ਕਿਸੇ ਤਰ੍ਹਾਂ ਦਾ ਡਰ ਪੈਦਾ ਕਰਨ ਤੋਂ ਇਨਕਾਰ ਕੀਤਾ।