ਨਵੀਂ ਦਿੱਲੀ, 14 ਅਗਸਤ
ਦੇਸ਼ ਦਾ 75ਵਾਂ ਆਜ਼ਾਦੀ ਦਿਹਾੜਾ ਇਸ ਵਾਰ ਖਾਸ ਤਰੀਕੇ ਨਾਲ ਮਨਾਇਆ ਜਾਵੇਗਾ। ਇਸ ਦਿਹਾੜੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ ਤੋਂ ਸੰਬੋਧਨ ਕਰਨਗੇ ਤੇ ਤਿਰੰਗਾ ਲਹਿਰਾਉਣਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤੀ ਹਵਾਈ ਫੌਜ ਦੇ ਦੋ ਐਮਆਈ-17 1V ਹੈਲੀਕਾਪਟਰ ਫੁੱਲਾਂ ਦੀ ਵਰਖਾ ਕਰਨਗੇ। ਫੁੱਲਾਂ ਦੀ ਵਰਖਾ ਤੋਂ ਬਾਅਦ ਪ੍ਰਧਾਨ ਮੰਤਰੀ ਸੰਬੋਧਨ ਕਰਨਗੇ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਟੋਕੀਓ ਓਲੰਪਿਕ ਵਿਚ ਤਗਮੇ ਜਿੱਤਣ ਵਾਲੇ 32 ਅਥਲੀਟਾਂ ਤੇ ਦੋ ਅਧਿਕਾਰੀਆਂ ਨੂੰ ਲਾਲ ਕਿਲੇ ਦੇ ਸਮਾਗਮ ਲਈ ਖਾਸ ਸੱਦਾ ਦਿੱਤਾ ਗਿਆ ਹੈ। ਇਸ ਪਰੇਡ ਵਿਚ ਵੱਖ-ਵੱਖ ਸਕੂਲਾਂ ਦੇ 500 ਐਨਸੀਸੀ ਕੈਡਿਟ ਹਿੱਸਾ ਲੈਣਗੇ।