ਨਵੀਂ ਦਿੱਲੀ, 13 ਜੁਲਾਈ
ਭਾਰਤ ਦੇ 1983 ਵਿਸ਼ਵ ਕੱਪ ਕ੍ਰਿਕਟ ਜੇਤੂ ਟੀਮ ਦੇ ਹੀਰੋ ਯਸ਼ਪਾਲ ਸ਼ਰਮਾ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 66 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਦੋ ਧੀਆਂ ਅਤੇ ਪੱਤਰ ਹਨ। ਮੌਤ ਦੀ ਪੁਸ਼ਟੀ ਕਰਦਿਆਂ ਯਸ਼ਪਾਲ ਦੇ ਸਾਥੀ ਨੇ ਕਿਹਾ, “ਹਾਂ, ਯਸ਼ਪਾਲ ਹੁਣ ਸਾਡੇ ਵਿੱਚ ਨਹੀਂ ਹੈ। ਸਾਨੂੰ ਉਸ ਦੇ ਪਰਿਵਾਰ ਤੋਂ ਇਹ ਜਾਣਕਾਰੀ ਮਿਲੀ ਹੈ।’ ਯਸ਼ਪਾਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿਚ 37 ਟੈਸਟ ਮੈਚਾਂ ਵਿਚ 1606 ਅਤੇ 42 ਇਕ ਦਿਨਾਂ ਮੈਚਾਂ ਵਿਚ 883 ਦੌੜਾਂ ਬਣਾਈਆਂ। ਉਹ ਆਪਣੀ ਜੁਝਾਰੂਪਣ ਲਈ ਮਸ਼ਹੂਰ ਸਨ। ਵਿਸ਼ਵ ਕੱਪ 1083 ਵਿੱਚ ਇੰਗਲੈਂਡ ਖ਼ਿਲਾਫ਼ ਸੈਮੀ ਫਾਈਨਲ ’ਚ ਉਨ੍ਹਾਂ ਦੀ ਅਰਧ ਸੈਂਕੜੇ ਦੀ ਪਾਰੀ ਨੂੰ ਕ੍ਰਿਕਟ ਪ੍ਰੇਮੀ ਹਮੇਸ਼ਾਂ ਯਾਦ ਰੱਖਣਗੇ।