ਨਵੀਂ ਦਿੱਲੀ/ਰਿਆਧ, 22 ਨਵੰਬਰ
ਜੀ20 ਆਗੂਆਂ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਭਾਰਤ ਸਾਲ 2023 ਵਿੱਚ ਇਸ ਉੱਚ ਪੱਧਰੀ ਸਮੂਹ ਦੀ ਮੇਜ਼ਬਾਨੀ ਕਰੇਗਾ। ਪਿਛਲੇ ਸਾਲ ਓਸਾਕਾ ਵਿੱਚ ਜੀ20 ਵਾਰਤਾ ਦੇ ਐਲਾਨਨਾਮੇ ਮੁਤਾਬਕ ਭਾਰਤ ਨੇ ਪਹਿਲਾਂ 2022 ਵਿੱਚ ਜੀ-20 ਵਾਰਤਾ ਦੀ ਮੇਜ਼ਬਾਨੀ ਕਰਨੀ ਸੀ। ਰਿਆਧ ਦੀ ਮੇਜ਼ਬਾਨੀ ਵਿੱਚ ਹੋਈ ਸਿਖਰ ਵਾਰਤਾ ਦੇ ਆਗੂਆਂ ਵੱਲੋਂ ਕੀਤੇ ਐਲਾਨ ਮੁਤਾਬਕ ‘ਜੀ20 ਮੁਲਕਾਂ ਦੀ ਅਗਲੀ ਮੀਟਿੰਗ 2021 ਵਿੱਚ ਇਟਲੀ ’ਚ, 2022 ਦੀ ਇੰਡੋਨੇਸ਼ੀਆ ’ਚ, 2023 ਦੀ ਭਾਰਤ ਵਿੱਚ ਅਤੇ 2024 ਬ੍ਰਾਜ਼ੀਲ ਵਿੱਚ ਹੋਵੇਗੀ।’ ਪੀਟੀਆਈ