ਅਹਿਮਦਾਬਾਦ, 14 ਜੂਨ
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤ ਦੀ ਪਾਕਿਸਤਾਨ ਜਾਂ ਚੀਨ ਦੇ ਇਲਾਕਿਆਂ ’ਚ ਕੋਈ ਦਿਲਚਸਪੀ ਨਹੀਂ ਹੈ ਸਗੋਂ ਉਹ ਸ਼ਾਂਤੀ ਅਤੇ ਦੋਸਤੀ ਚਾਹੁੰਦਾ ਹੈ। ਨਾਗਪੁਰ ਤੋਂ ਗੁਜਰਾਤ ਭਾਜਪਾ ਦੀ ‘ਜਨ ਸੰਵਾਦ’ ਰੈਲੀ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਕਿਹਾ ਕਿ ਭਾਰਤ ਸ਼ਾਂਤ ਅਤੇ ਅਹਿੰਸਾ ਦੇ ਮਾਹੌਲ ’ਚ ਵਿਸ਼ਵਾਸ ਰੱਖਦਾ ਹੈ। ‘ਅਸੀਂ ਵਿਸਥਾਰ ਦੇ ਨਾਮ ’ਤੇ ਤਾਕਤਵਾਰ ਨਹੀਂ ਬਣਨਾ ਚਾਹੁੰਦੇ।’ ਊਨ੍ਹਾਂ ਕਿਹਾ ਕਿ ਭਾਰਤ ਨੇ ਭੂਟਾਨ ਅਤੇ ਬੰਗਲਾਦੇਸ਼ ਵਰਗੇ ਗੁਆਂਢੀਆਂ ਦੀ ਜ਼ਮੀਨ ਹਥਿਆਊਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ।