ਨਵੀਂ ਦਿੱਲੀ, 21 ਅਗਸਤ
ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ਅਤੇ ਹਿੰਦ ਮਹਾਸਾਗਰ ਨੇੜੇ ਚੌਕਸੀ ਵਧਾਉਣ ਲਈ ਭਾਰਤ ਦੀ ਤਿੰਨ ਅਰਬ ਡਾਲਰ ਤੋਂ ਵੱਧ ਦੀ ਲਾਗਤ ਦੇ ‘30 ਐੱਮਕਿਊ-9ਬੀ ਪ੍ਰੀਡੇਟਰ’ ਹਥਿਆਰ ਲਿਜਾਣ ਵਾਲੇ ਡਰੋਨ ਖ਼ਰੀਦਣ ਲਈ ਅਮਰੀਕਾ ਨਾਲ ਗੱਲਬਾਤ ਆਖ਼ਰੀ ਪੜਾਅ ਵਿੱਚ ਹੈ। ਇਸ ਨਾਲ ਜੁੜੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਲੰਮੇ ਸਮੇਂ ਤੱਕ ਹਵਾ ਵਿੱਚ ਰਹਿਣ ਵਾਲੇ ਇਨ੍ਹਾਂ ਡਰੋਨਾਂ ਨੂੰ ਤਿੰਨਾਂ ਸੈਨਾਵਾਂ ਲਈ ਖ਼ਰੀਦਿਆ ਜਾ ਰਿਹਾ ਹੈ। ਜਨਰਲ ਐਟਾਮਿਕਸ ਗਲੋਬਲ ਕਾਰਪੋਰੇਸ਼ਨ’ ਦੇ ਮੁੱਖ ਕਾਰਜਕਾਰੀ ਡਾ. ਵਿਵੇਕ ਲਾਲ ਨੇ ਦੱਸਿਆ ਕਿ ਦੋਵਾਂ ਸਰਕਾਰਾਂ ਦਰਮਿਆਨ ਡਰੋਨ ਖ਼ਰੀਦਦਾਰੀ ਸਬੰਧੀ ਗੱਲਬਾਤ ਆਖ਼ਰੀ ਪੜਾਅ ਵਿੱਚ ਹੈ।