ਪੇਈਚਿੰਗ: ਭਾਰਤੀ ਫੌਜ ਨੇ ਪੂਰਬੀ ਲੱਦਾਖ ਵਿੱਚ ਡੈਮਚੋਕ ਸੈਕਟਰ ’ਚੋਂ ਕਾਬੂ ਕੀਤੇ ਚੀਨੀ ਫੌਜੀ ਨੂੰ ਅੱਜ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ। ਚੀਨੀ ਫ਼ੌਜ ਵਿੱਚ ਨਾਇਕ ਵਾਂਗ ਯਾ ਲੌਂਗ ਸੋਮਵਾਰ ਨੂੰ ਮੁਕਾਮੀ ਆਜੜੀਆਂ ਦੇ ਪਸੂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਨ ਮੌਕੇ ਗ਼ਲਤੀ ਨਾਲ ਅਸਲ ਕੰਟਰੋਲ ਰੇਖਾ ਉਲੰਘ ਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਿਆ ਸੀ। ਚੀਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵਾਂ ਮੁਲਕਾਂ ਵਿੱਚ ਹੋਏ ਸਮਝੌਤਿਆਂ ਅਤੇ ਸਥਾਪਤ ਮਸੌਦਿਆਂ ਮੁਤਾਬਕ ਭਾਰਤੀ ਫੌਜ ਨੇ ਅੱਜ ਸਵੇਰੇ ਚੁਸ਼ੂਲ-ਮੋਲਡੋ ਸਰਹੱਦੀ ਪੁਆਇੰਟ ’ਤੇ ਚੀਨੀ ਫੌਜੀ ਨੂੰ ਵਾਪਸ ਕਰ ਦਿੱਤਾ। -ਪੀਟੀਆਈ