ਨਵੀਂ ਦਿੱਲੀ: ਭਾਰਤ ਵੱਲੋਂ ਬੰਗਲਾਦੇਸ਼ ਨੂੰ 10 ਬਰਾਡਗੇਜ ਡੀਜ਼ਲ ਇੰਜਣ 27 ਜੁਲਾਈ ਨੂੰ ਬੰਗਲਾਦੇਸ਼ ਨੂੰ ਸੌਂਪੇ ਜਾਣਗੇ। ਭਾਰਤੀ ਰੇਲਵੇ ਵੱਲੋਂ ਜਾਰੀ ਬਿਆਨ ਮੁਤਾਬਕ ਦੋਵਾਂ ਦੇਸ਼ਾਂ ਦੀਆਂ ਉੱਚ ਹਸਤੀਆਂ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਇਸ ਖੇਪ ਨੂੰ ਹਰੀ ਝੰਡੀ ਦਿਖਾਏ ਜਾਣ ਦੀ ਸੰਭਾਵਨਾ ਹੈ।ਇਹ ਇੰਜਣ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ’ਚ ਪੂਰਬੀ ਰੇਲਵੇ ਗੇਡੇ ਸਟੇਸ਼ਨ ਤੋਂ ਬੰਗਲਾਦੇਸ਼ ਨੂੰ ਸੌਂਪੇ ਜਾਣਗੇ। –ਪੀਟੀਆਈ