ਨਵੀਂ ਦਿੱਲੀ, 1 ਜੂਨ
ਕੇਂਦਰ ਸਰਕਾਰ ਜਲਦੀ ਨਵੀਂ ਪੁਲਾੜ ਨੀਤੀ ਲਿਆਏਗੀ ਜਿਸ ਦਾ ਮੰਤਵ ਇਸ ਖੇਤਰ ਵਿਚ ਪ੍ਰਾਈਵੇਟ ਹਿੱਸੇਦਾਰੀ ਨੂੰ ਵਧਾਉਣਾ ਹੋਵੇਗਾ। ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਅਜੈ ਕੁਮਾਰ ਸੂਦ ਨੇ ਕਿਹਾ ਕਿ ਨਵੀਂ ਪੁਲਾੜ ਨੀਤੀ ਨਾਲ ਭਾਰਤ ਵਿਚ ਵੀ ‘ਸਪੇਸਐਕਸ ਵਰਗੀ’ ਕੰਪਨੀ ਲਈ ਰਾਹ ਖੁੱਲ੍ਹ ਸਕਦੇ ਹਨ। ਇਕ ਇੰਟਰਵਿਊ ਵਿਚ ਸੂਦ ਨੇ ਕਿਹਾ ਕਿ ਇਸ ਬਾਰੇ ਵੱਖ-ਵੱਖ ਧਿਰਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਤੇ ਪੁਲਾੜ ਨੀਤੀ ਦਾ ਆਖ਼ਰੀ ਸਰੂਪ ਜਲਦੀ ਹੀ ਉੱਚ ਪੱਧਰੀ ਤਕਨੀਕੀ ਗਰੁੱਪ ਕੋਲ ਭੇਜਿਆ ਜਾਵੇਗਾ। ਸਰਕਾਰ ਦੇ ਚੋਟੀ ਦੇ ਸਲਾਹਕਾਰ ਨੇ ਕਿਹਾ ਕਿ ਪੁਲਾੜ ਨੀਤੀ ਪਹਿਲਾਂ ਵੀ ਬਣੀ ਹੋਈ ਹੈ ਪਰ ਇਸ ਨੂੰ ਜ਼ਿਆਦਾ ਵਰਤਿਆ ਨਹੀਂ ਗਿਆ ਹੈ…ਪਰ ਨਵੀਂ ਤਕਨੀਕ ਵਾਲੇ ‘ਲੋਅ ਅਰਥ ਆਰਬਿਟ’ (ਐਲਈਓ) ਸੈਟੇਲਾਈਟਾਂ ਲਈ ਲਾਗਤ ਘੱਟ ਆਉਂਦੀ ਹੈ। ਇਹ ਪੁਲਾੜ ਖੇਤਰ ਵਿਚ ਬਦਲਾਅ ਲਿਆ ਸਕਦੇ ਹਨ। ਐਲਈਓ ਵਿਚ ਇਸ ਵੇਲੇ ਵੱਡੀ ਗਿਣਤੀ ਸੈਟੇਲਾਈਟ ਮੌਜੂਦ ਹਨ। -ਪੀਟੀਆਈ