ਨਵੀਂ ਦਿੱਲੀ: ਭਾਰਤ ਅਗਲੇ ਹਫ਼ਤੇ 16 ਤੇ 17 ਜੂਨ ਨੂੰ ਆਸੀਆਨ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੇਜ਼ਬਾਨੀ ਕਰੇਗਾ। ਇਹ ਮੀਟਿੰਗ ਭਾਰਤ ਦੇ ਆਸੀਆਨ ਮੈਂਬਰ ਮੁਲਕਾਂ ਨਾਲ ਰਿਸ਼ਤਿਆਂ ਦੀ 30ਵੀਂ ਵਰ੍ਹੇਗੰਢ ਨੂੰ ਸਮਰਪਿਤ ਹੈ। ਆਸੀਆਨ 10 ਮੁਲਕਾਂ ਦਾ ਸਮੂਹ ਹੈ। ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਸਿੰਗਾਪੁਰ ਦੇ ਉਨ੍ਹਾਂ ਦੇ ਹਮਰੁਤਬਾ ਵਿਵੀਅਨ ਬਾਲਾਕ੍ਰਿਸ਼ਨਨ ਮੀਟਿੰਗ ਦੀ ਸਹਿ-ਚੇਅਰਮੈਨੀ ਕਰਨਗੇ। -ਪੀਟੀਆਈ