ਨਵੀਂ ਦਿੱਲੀ, 15 ਜੂਨ
ਭਾਰਤ ਨੇ ਅੱਜ ਉੜੀਸਾ ਦੇ ਇੱਕ ਪ੍ਰੀਖਣ ਕੇਂਦਰ ਤੋਂ ਘੱਟ ਦੂਰੀ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਪ੍ਰਿਥਵੀ-2 ਦੀ ਸਫਲ ਅਜ਼ਮਾਇਸ਼ ਕੀਤੀ। ਮਿਜ਼ਾਈਲ ਜ਼ਮੀਨ ਤੋਂ ਜ਼ਮੀਨ ਤੱਕ 350 ਕਿਲੋਮੀਟਰ ਤੱਕ ਦੇ ਨਿਸ਼ਾਨੇ ਨੂੰ ਫੁੰਡਣ ਦੇ ਸਮਰੱਥ ਹੈ। ਰੱਖਿਆ ਮੰਤਰਾਲੇ ਮੁਤਾਬਕ, ਪ੍ਰਿਥਵੀ-2 ਮਿਜ਼ਾਈਲ ਦੀ ਅਜਮਾਇਸ਼ ਰਾਤੀਂ 7.30 ਵਜੇ ਕਰੀਬ ਕੀਤੀ ਗਈ। -ਪੀਟੀਆਈ