ਨਵੀਂ ਦਿੱਲੀ, 11 ਦਸੰਬਰ
ਭਾਰਤ ਨੇ ਅੱਜ ਪੋਖਰਨ ਰੇਂਜ ‘ਤੇ ਮਲਟੀ ਬੈਰਲ ਰਾਕੇਟ ਲਾਂਚਰ ਸਿਸਟਮ ਦਾ ਸਫਲ ਪ੍ਰੀਖਣ ਕੀਤਾ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਨੇ ਬਿਆਨ ਵਿੱਚ ਕਿਹਾ ਕਿ ਪਿਨਾਕਾ ਐਕਸਟੈਂਡਡ ਰੇਂਜ (ਪਿਨਾਕਾ-ਈਆਰ), ਏਰੀਆ ਡੇਨਿਅਲ ਮਿਨਿਸ਼ਨ (ਏਡੀਐਮ) ਅਤੇ ਸਵਦੇਸ਼ੀ ਤੌਰ ‘ਤੇ ਵਿਕਸਤ ਫਿਊਜ਼ ਦੇ ਵੱਖ-ਵੱਖ ਟੈਸਟ ਰੇਂਜਾਂ ਵਿੱਚ ਸਫਲ ਪ੍ਰੀਖਣ ਕੀਤੇ ਗਏ ਹਨ।