ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਆਸਟਰੀਆ ’ਤੇ ਹੋਏ ਅਤਿਵਾਦੀ ਹਮਲੇ ਤੋਂ ਬਹੁਤ ਦੁਖੀ ਹਨ ਅਤੇ ਇਸ ਦੁੱਖ ਦੇ ਸਮੇਂ ’ਚ ਭਾਰਤ ਆਸਟਰੀਆ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਵੀਆਨਾ ’ਤੇ ਹਮਲੇ ਤੋਂ ਬਹੁਤ ਦੁਖੀ ਹਾਂ। ਭਾਰਤ ਇਸ ਤ੍ਰਾਸਦੀ ਦੌਰਾਨ ਆਸਟਰੀਆ ਨਾਲ ਖੜ੍ਹਾ ਹੈ। ਮੇਰੀ ਹਮਦਰਦੀ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ।’
-ਪੀਟੀਆਈ