ਨਵੀਂ ਦਿੱਲੀ, 21 ਦਸੰਬਰ
ਰੂਸ ਨੇ ਅੱਜ ਕਿਹਾ ਕਿ ਪਾਕਿਸਤਾਨ ਨਾਲ ਉਸ ਦੇ ਸਮਝੌਤਿਆਂ ਨੂੰ ਲੈ ਕੇ ਭਾਰਤ ਨੂੰ ਚਿੰਤਤ ਨਹੀਂ ਹੋਣਾ ਚਾਹੀਦਾ, ਪਰ ਨਾਲ ਕਿਹਾ ਕਿ ਉਹ ਸ਼ੰਘਾਈ ਕੋਆਪਰੇਸ਼ਨ ਸੰਗਠਨ ਦਾ ਮੈਂਬਰ ਹੋਣ ਕਰਕੇ ਇਸਲਾਮਾਬਾਦ ਨਾਲ ਸਮਝੌਤੇ ਕਰਨ ਲਈ ਵਚਨਬੱਧ ਹੈ। ਰੂਸੀ ਮਿਸ਼ਨ ਦੇ ਡਿਪਟੀ ਚੀਫ਼ ਰੋਮਨ ਬਾਬੂਸ਼ਿਕਨ ਨੇ ਕਿਹਾ ਕਿ ਰੂਸ ਦੀਆਂ ਪਾਕਿਸਤਾਨ ਨਾਲ ਸੰਧੀਆਂ ਦੀ ਪ੍ਰਕਿਰਤੀ ‘ਸੁਤੰਤਰ’ ਹੈ ਅਤੇ ਉਨ੍ਹਾਂ ਦੀ ਸਰਕਾਰ ਹੋਰ ਦੇਸ਼ਾਂ ਦੀ ਸੰਵੇਦਨਸ਼ੀਲਤਾ ਦਾ ਸਨਮਾਨ ਕਰਨ ਲਈ ਚੇਤੰਨ ਹੈ। ਪਾਕਿਸਤਾਨ ਨਾਲ ਫ਼ੌਜੀ ਅਭਿਆਸ ਅਤੇ ਵਪਾਰਕ ਸਹਿਯੋਗ ਸਬੰਧੀ ਬੋਲਦਿਆਂ ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘ਅਸੀਂ ਨਹੀਂ ਸੋਚਦੇ ਕਿ ਭਾਰਤ ਨੂੰ ਚਿੰਤਾ ਕਰਨੀ ਚਾਹੀਦੀ ਹੈ।’ -ਪੀਟੀਆਈ