ਨਵੀਂ ਦਿੱਲੀ: ਭਾਰਤ ਨੇ ਅੱਜ ਜੰਗ ਦੀ ਮਾਰ ਹੇਠ ਆਏ ਅਫ਼ਗਾਨਿਸਤਾਨ ਨੂੰ ਮਨੁੱਖਤਾ ਦੇ ਆਧਾਰ ’ਤੇ ਮਦਦ ਤਹਿਤ ਦੋ ਟਨ ਦਵਾਈਆਂ ਦੀ ਖੇਪ ਭੇਜੀ ਹੈ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਇਹ ਖੇਪ ਕਾਬੁਲ ’ਚ ਇੰਦਰਾ ਗਾਂਧੀ ਹਸਪਤਾਲ ਨੂੰ ਦੇ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ, ‘ਅਫ਼ਗਾਨਿਸਤਾਨ ਦੇ ਲੋਕਾਂ ਦੀ ਮਨੁੱਖਤਾ ਦੇ ਆਧਾਰ ’ਤੇ ਕੀਤੀ ਜਾ ਰਹੀ ਮਦਦ ਦੌਰਾਨ ਭਾਰਤ ਨੇ ਮੈਡੀਕਲ ਮਦਦ ਦੇ ਤੀਜੇ ਬੈਚ ’ਚ ਦੋ ਟਨ ਜੀਵਨ ਰੱਖਿਅਕ ਦਵਾਈਆਂ ਦੀ ਖੇਪ ਅਫ਼ਗਾਨਿਸਤਾਨ ਨੂੰ ਦਿੱਤੀ ਹੈ।’ ਮੰਤਰਾਲੇ ਨੇ ਕਿਹਾ ਕਿ ਭਾਰਤ ਅਫ਼ਗਾਨਿਸਤਾਨ ਤੇ ਇੱਥੋਂ ਦੇ ਲੋਕਾਂ ਦੀ ਮਦਦ ਲਈ ਵਚਨਬੱਧ ਹੈ। ਭਾਰਤ ਵੱਲੋਂ ਵਿਸ਼ਵ ਸਿਹਤ ਸੰਸਥਾ ਰਾਹੀਂ ਅਫ਼ਗਾਨਿਸਤਾਨ ਨੂੰ ਕਰੋਨਾ ਰੋਕੂ ਟੀਕੇ ਦੀਆਂ ਪੰਜ ਲੱਖ ਖੁਰਾਕਾਂ ਅਤੇ 1.6 ਟਨ ਦਵਾਈਆਂ ਦੀ ਮਦਦ ਕੀਤੀ ਗਈ ਹੈ। -ਪੀਟੀਆਈ