ਵਾਸ਼ਿੰਗਟਨ, 17 ਸਤੰਬਰ
ਵਿਸ਼ਵ ਬੈਂਕ ਦੇ ਸਾਲਾਨਾ ਮਨੁੱਖੀ ਪੂੰਜੀ ਸੂਚਕ ਅੰਕ ਦੇ ਤਾਜ਼ਾ ਨਤੀਜਿਆਂ ਵਿੱਚ ਭਾਰਤ 116ਵੇਂ ਨੰਬਰ ’ਤੇ ਹੈ। ਇਹ ਸੂਚਕਅੰਕ ਦੇਸ਼ਾਂ ਵਿੱਚ ਮਨੁੱਖੀ ਪੂੰਜੀ ਦੇ ਪ੍ਰਮੁੱਖ ਵਿਸ਼ਿਆਂ ਦਾ ਮੁਲਾਂਕਣ ਕਰਦਾ ਹੈ। ਵਿਸ਼ਵ ਬੈਂਕ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਅੰਕੜਿਆਂ ਦੀ ਰਿਪੋਰਟ ਅਨੁਸਾਰ ਭਾਰਤ ਦਾ ਸਕੋਰ ਸਾਲ 2018 ਵਿਚ 0.44 ਤੋਂ ਵਧ ਕੇ 2020 ਵਿਚ 0.49 ਹੋ ਗਿਆ ਹੈ। ਇਸ ਰਿਪੋਰਟ ਵਿੱਚ 174 ਦੇਸ਼ਾਂ ਦੇ ਸਿਹਤ ਅਤੇ ਸਿੱਖਿਆ ਦੇ ਅੰਕੜੇ ਸ਼ਾਮਲ ਸਨ। ਇਹ ਅੰਕੜੇ ਮਾਰਚ 2020 ਦੇ ਹਨ।