ਨਵੀਂ ਦਿੱਲੀ, 26 ਨਵੰਬਰ
ਭ੍ਰਿਸ਼ਟਾਚਾਰ ’ਤੇ ਨਜ਼ਰ ਰੱਖਣ ਵਾਲੀ ਸੰਸਥਾ ‘ਟਰਾਂਸਪੈਰੇਂਸੀ ਇੰਟਰਨੈਸ਼ਨਲ’ ਦੀ ਨਵੀਂ ਰਿਪੋਰਟ ਮੁਤਾਬਕ ਏਸ਼ੀਆ ’ਚ ਸਭ ਤੋਂ ਜ਼ਿਆਦਾ ਰਿਸ਼ਵਤ ਦੀ ਦਰ ਭਾਰਤ ’ਚ ਹੈ ਅਤੇ ਜਨਤਕ ਸੇਵਾਵਾਂ ਤੱਕ ਪਹੁੰਚ ਲਈ ਨਿੱਜੀ ਸੰਪਰਕਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਭਾਰਤ ’ਚ ਹੀ ਸਭ ਤੋਂ ਵੱਧ ਹੈ। ਗਲੋਬਲ ਕੁਰੱਪਸ਼ਨ ਬੈਰੋਮੀਟਰ-ਏਸ਼ੀਆ ਮੁਤਾਬਕ ਰਿਸ਼ਵਤ ਦੇਣ ਵਾਲਿਆਂ ’ਚੋਂ ਕਰੀਬ 50 ਫ਼ੀਸਦ ਨੂੰ ਅਜਿਹਾ ਕਰਨ ਲਈ ਕਿਹਾ ਗਿਆ ਸੀ ਜਦਕਿ ਨਿੱਜੀ ਸੰਪਰਕਾਂ ਦੀ ਵਰਤੋਂ ਕਰਨ ਵਾਲਿਆਂ ’ਚੋਂ 32 ਫ਼ੀਸਦ ਨੇ ਕਿਹਾ ਕਿ ਰਿਸ਼ਵਤ ਨਾ ਦੇਣ ’ਤੇ ਉਨ੍ਹਾਂ ਨੂੰ ਸੇਵਾ ਪ੍ਰਾਪਤ ਨਹੀਂ ਹੁੰਦੀ। ਇਹ ਰਿਪੋਰਟ ਉਸ ਸਰਵੇਖਣ ’ਤੇ ਆਧਾਰਿਤ ਹੈ ਜੋ ਇਸ ਸਾਲ ਭਾਰਤ ’ਚ 17 ਜੂਨ ਅਤੇ 17 ਜੁਲਾਈ ਦੌਰਾਨ 2 ਹਜ਼ਾਰ ਲੋਕਾਂ ’ਤੇ ਕੀਤਾ ਗਿਆ ਸੀ।
-ਪੀਟੀਆਈ