ਨਵੀਂ ਦਿੱਲੀ, 6 ਅਪਰੈਲ
ਥਲ ਸੈਨਾ ਮੁਖੀ ਐੱਮ.ਐੱਮ.ਨਰਵਾਣੇ ਨੇ ਅੱਜ ਕਿਹਾ ਕਿ ਭਾਰਤ ਨੂੰ ਆਪਣੀਆਂ ਸਰਹੱਦਾਂ ਦੇ ਨਾਲ ਨਿੱਤ ਨਵੀਆਂ ਚੁਣੌਤੀਆਂ ਦਰਪੇਸ਼ ਹਨ ਅਤੇ ਥਲ ਸੈਨਾ ਦੇ ਸਿਖਲਾਈਯਾਫ਼ਤਾ ਅਧਿਕਾਰੀਆਂ ਨੂੰ ਇਨ੍ਹਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਥਲ ਸੈਨਾ ਮੁਖੀ ਤਾਮਿਲ ਨਾਡੂ ਦੇ ਵੈਲਿੰਗਟਨ ਵਿੱਚ ਭਾਰਤੀ ਥਲ ਸੈਨਾ ਦੇ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ (ਡੀਐੱਸਐੱਸਸੀ) ਵਿੱਚ ਪੱਛਮੀ ਤੇ ਉੱਤਰੀ ਸਰਹੱਦਾਂ ’ਤੇ ਦਰਪੇੇਸ਼ ਚੁਣੌਤੀਆਂ ਤੇ ਇਨ੍ਹਾਂ ਦੇ ਥਲ ਸੈਨਾ ’ਤੇ ਪੈਣ ਵਾਲੇ ਭਵਿੱਖੀ ਅਸਰ’ ਵਿਸ਼ੇ ’ਤੇ ਕੀਤੀ ਤਕਰੀਰ ਦੌਰਾਨ ਬੋਲ ਰਹੇ ਸਨ। -ਪੀਟੀਆਈ