ਨਵੀਂ ਦਿੱਲੀ, 28 ਜੁਲਾਈ
ਵਾਤਾਵਰਨ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਲੰਡਨ ਵਿਚ ਕੁਝ ਦਿਨ ਪਹਿਲਾਂ ਹੋਈ ਜਲਵਾਯੂ ਕਾਨਫਰੰਸ ਵਿਚ ਤਕਨੀਕੀ ਮੁਸ਼ਕਲ ਕਾਰਨ ਹਿੱਸਾ ਨਹੀਂ ਲੈ ਸਕਿਆ। ਉਨ੍ਹਾਂ ਇਸ ਰਿਪੋਰਟ ਦਾ ਖੰਡਨ ਕੀਤਾ ਕਿ ਬੈਠਕ ਵਿਚ ਹਿੱਸਾ ਇਸ ਕਰ ਕੇ ਨਹੀਂ ਲਿਆ ਗਿਆ ਕਿਉਂਕਿ ਦੇਸ਼ ਪਹਿਲਾਂ ਹੀ ਜੀ20 ਸੰਮੇਲਨ (15-16 ਜੁਲਾਈ) ਵਿਚ ਆਪਣਾ ਰੁਖ਼ ਸਪੱਸ਼ਟ ਕਰ ਚੁੱਕਾ ਹੈ। ਯੂਕੇ ਵਿਚ ਜਲਵਾਯੂ ਬਾਰੇ ਮੰਤਰੀ ਪੱਧਰ ਦੀ ਬੈਠਕ ਬਿਲਕੁਲ ਇਸ ਤੋਂ ਬਾਅਦ ਸੀ। ਜੀ20 ਤੋਂ ਬਾਅਦ ਸੰਸਦ ਦਾ ਇਜਲਾਸ ਸ਼ੁਰੂ ਹੋਣਾ ਸੀ ਤੇ ਇਸ ਵਾਰ ਵਿਅਕਤੀਗਤ ਤੌਰ ’ਤੇ ਹਿੱਸਾ ਨਾ ਲੈਣ ਦਾ ਫ਼ੈਸਲਾ ਲਿਆ ਗਿਆ ਸੀ, ਪਰ ਬਿਲਕੁਲ ਹੀ ਹਿੱਸਾ ਨਾ ਲੈਣ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ ਸੀ। ਵਾਤਾਵਰਨ ਮੰਤਰਾਲੇ ਦੇ ਬੁਲਾਰੇ ਗੌਰਵ ਖ਼ਰੇ ਨੇ ਕਿਹਾ ਕਿ ਅਧਿਕਾਰਤ ਤੌਰ ’ਤੇ ਅਸੀਂ ਹਿੱਸਾ ਲੈਣਾ ਚਾਹੁੰਦੇ ਸੀ ਪਰ ਕਈ ਤਕਨੀਕੀ ਕਾਰਨਾਂ ਕਰ ਕੇ ਨਹੀਂ ਲੈ ਸਕੇ। ਭਾਰਤ ਸਣੇ 51 ਮੁਲਕਾਂ ਨੂੰ ਲੰਡਨ ਵਿਚ ਹੋਣ ਵਾਲੀ ਕਾਨਫਰੰਸ ਲਈ ਸੱਦਿਆ ਗਿਆ ਸੀ। -ਪੀਟੀਆਈ