ਬੰਗਲੂਰੂ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਆਪਣੀ ਰੱਖਿਆ ਲਈ ਦੁੂਜੇ ਮੁਲਕਾਂ ’ਤੇ ਨਿਰਭਰ ਨਹੀਂ ਰਹਿ ਸਕਦਾ ਅਤੇ ਮੁਲਕ ਵਿੱਚ ਬਣਿਆ ਤੇਜਸ ਲੜਾਕੂ ਜਹਾਜ਼ ਕਈ ਮਾਨਕਾਂ ’ਤੇ ਆਪਣੇ ਵਿਦੇਸ਼ੀ ਜਹਾਜ਼ਾਂ ਤੋਂ ਬਿਹਤਰ ਹੈ, ਸਗੋਂ ਸਸਤਾ ਵੀ ਹੈ। ਉਨ੍ਹਾਂ ਇਥੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦੇ ਦੂਜੇ ਐਲਸੀਏ ਤੇਜਸ ਉਤਪਾਦਨ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਭਾਰਤ ‘ਆਤਮਨਿਰਭਰ ਭਾਰਤ ਅਭਿਆਨ’ ਤਹਿਤ ਆਪਣੀ ਰੱਖਿਆ ਉਤਪਾਦਨ ਸਮਰੱਥਾ ਵਧਾਉਣ ਲਈ ਕਾਰਜਸ਼ੀਲ ਹੈ। ਉਨ੍ਹਾਂ ਕਿਹਾ, ‘‘ ਭਾਰਤ ਆਪਣੀ ਰੱਖਿਆ ਲਈ ਦੂਜੇ ਮੁਲਕਾਂ ’ਤੇ ਨਿਰਭਰ ਨਹੀਂ ਰਹਿ ਸਕਦਾ। ’’-ਏਜੰਸੀ