ਨਵੀਂ ਦਿੱਲੀ, 20 ਅਪਰੈਲ
ਭਾਰਤ ਬਾਇਓਟੈਕ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਕੋਵੈਕਸਿਨ ਦਾ ਉਤਪਾਦਨ ਵਧਾ ਕੇ ਸਾਲ ਵਿਚ 70 ਕਰੋੜ ਡੋਜ਼ ਕਰੇਗਾ। ਭਾਰਤ ਬਾਇਓਟੈਕ ਵਲੋਂ ਇਸ ਵੇਲੇ ਰੋਜ਼ਾਨਾ 1.6 ਲੱਖ ਡੋਜ਼ ਤਿਆਰ ਕੀਤੀ ਜਾ ਰਹੀ ਹੈ। ਫਰਮ ਦੇ ਬੁਲਾਰੇ ਨੇ ਦੱਸਿਆ ਕਿ ਇਹ ਉਤਪਾਦਨ ਪੜਾਅ ਦਰ ਪੜਾਅ ਵਧਾਇਆ ਜਾਵੇਗਾ ਜਿਸ ਦੀਆਂ ਡੋਜ਼ ਹੈਦਰਾਬਾਦ ਤੇ ਬੰਗਲੁਰੂ ਵਿਚ ਤਿਆਰ ਕੀਤੀਆਂ ਜਾਣਗੀਆਂ। -ਪੀਟੀਆਈ