ਅਸਾਮ: ਕਰੋਨਾ ਮਹਾਮਾਰੀ ਵੇਲੇ ਬੰਦ ਹੋਏ ਭਾਰਤ-ਭੂਟਾਨ ਸਰਹੱਦ ਸਥਿਤ ਗੇਟ ਹੁਣ 23 ਸਤੰਬਰ ਨੂੰ ਮੁੜ ਖੋਲ੍ਹੇ ਜਾਣਗੇ। ਭਾਰਤ ਤੇ ਭੂਟਾਨ ਸਰਹੱਦ ’ਤੇ ਸਮਦਰੂਪ ਝੌਂਗਖ਼ਾਰ ਤੇ ਅਸਾਮ ਦੀ ਸਰਹੱਦ ਨਾਲ ਲੱਗਦੇ ਜਲੇਫੂ ਦੇ ਗੇਟ ਸੈਲਾਨੀਆਂ ਲਈ ਖੋਲ੍ਹ ਦਿੱਤੇ ਜਾਣਗੇ। ਬੁੱਧਵਾਰ ਨੂੰ ਗ੍ਰਹਿ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰਾਲੇ ’ਚ ਹਿਮਾਲਿਅਨ ਕਿੰਗਡਮ ਦੇ ਡਾਇਰੈਕਟਰ ਤਾਸ਼ੀ ਪੇਨਜੋਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਸਬੰਧੀ ਹਾਲਾਤਾਂ ’ਤੇ ਕਾਬੂ ਪਾਉਣ ਮਗਰੋਂ ਹੁਣ ਭੂਟਾਨੀ ਸਰਕਾਰ ਵੱਲੋਂ ਸਰਹੱਦ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ