ਨਵੀਂ ਦਿੱਲੀ, 17 ਫਰਵਰੀ
ਸੁਰੱਖਿਅਤ ਤੇ ਟਿਕਾਊ ਆਵਾਜਾਈ ਬਾਰੇ ਭਾਰਤ ਤੇ ਸਵੀਡਨ 42 ਘੰਟੇ ਦੀ ਡਿਜੀਟਲ ‘ਹੈਕਾਥਨ’ ਕਰਨਗੇ। ਇਹ 26-28 ਫਰਵਰੀ ਦੌਰਾਨ ਕਰਵਾਈ ਜਾਵੇਗੀ। ਸਵੀਡਨ ਦੇ ਦੂਤਾਵਾਸ, ਮੁੰਬਈ ਵਿਚ ਸਵੀਡਨ ਦੇ ਕੌਂਸਲੇਟ ਜਨਰਲ ਤੇ ਸਵੀਡਿਸ਼ ਇੰਸਟੀਚਿਊਟ ਵੱਲੋਂ ਇਸ ਨੂੰ ਸਾਂਝੇ ਤੌਰ ’ਤੇ ਕਰਵਾਇਆ ਜਾਵੇਗਾ। ਇਸ ਲਈ ਵਿਦਿਆਰਥੀਆਂ, ਉੱਦਮੀਆਂ, ਡਿਵੈਲਪਰਾਂ, ਡਿਜ਼ਾਈਨਰਾਂ ਤੇ ਹੋਰਾਂ ਨੂੰ ਸੱਦਾ ਦਿੱਤਾ ਗਿਆ ਹੈ। ਪ੍ਰਬੰਧਕਾਂ ਮੁਤਾਬਕ ਇਸ ਦੌਰਾਨ ਦੁਰਘਟਨਾਵਾਂ, ਸੁਰੱਖਿਅਤ ਟਰਾਂਸਪੋਰਟ, ਪ੍ਰਦੂਸ਼ਣ ਤੇ ਟਰੈਫਿਕ ਨੂੰ ਵਿਚਾਰਿਆ ਜਾਵੇਗਾ। -ਪੀਟੀਆਈ