ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਨੇ ਇਕ ਦੂਜੇ ਨਾਲ ਆਪੋ-ਆਪਣੇ ਪ੍ਰਮਾਣੂ ਟਿਕਾਣਿਆਂ ਦੀ ਸੂਚੀ ਸਾਂਝੀ ਕੀਤੀ ਹੈ। ਦੁਵੱਲਾ ਸਮਝੌਤਾ ਦੋਵਾਂ ਮੁਲਕਾਂ ਨੂੰ ਇਕ-ਦੂਜੇ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਦਾ ਹੈ। ਦੋਵੇਂ ਮੁਲਕ ਸੂਚੀਆਂ ਕੂਟਨੀਤਕ ਮਾਧਿਅਮ ਰਾਹੀਂ ਸਾਂਝੇ ਕਰਦੇ ਹਨ। ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚ ਸੂਚੀਆਂ ਦੋਵਾਂ ਮੁਲਕਾਂ ਨੇ ਇਕ-ਦੂਜੇ ਦੇ ਸਫ਼ੀਰਾਂ ਨੂੰ ਸੌਂਪੀਆਂ ਹਨ। -ਪੀਟੀਆਈ