ਦਿੱਲੀ, 2 ਅਗਸਤ
ਭਾਰਤੀ ਅਤੇ ਚੀਨੀ ਫ਼ੌਜਾਂ ਨੇ ਪੂਰਬੀ ਲੱਦਾਖ ਦੇ ਰਹਿੰਦੇ ਮਸਲਿਆਂ ਨੂੰ ‘ਤੇਜ਼ੀ ਨਾਲ’ ਸੁਲਝਾਉਣ ‘ਤੇ ਸਹਿਮਤੀ ਜਤਾਈ ਹੈ। ਦੋਵਾਂ ਮੁਲਕਾਂ ਨੇ 12 ਵੀਂ ਫ਼ੌਜੀ ਵਾਰਤਾ ਨੂੰ’ ਉਸਾਰੂ ਦੱਸਿਆ ਹੈ। ਸੋਮਵਾਰ ਨੂੰ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਭਾਰਤ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ ਹੋਂਈ ਗੱਲਬਾਤ ਦੇ ਦੋ ਦਿਨਾਂ ਬਾਅਦ, ਭਾਰਤੀ ਫ਼ੌਜ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਵਿਚਾਲੇ ਅਸਲ ਕੰਟਰੋਲ ਰੇਖਾ ਨੇੜੇ ਭਾਰਤ ਚੀਨ ਸਰਹੱਦੀ ਖੇਤਰ ਦੇ ਪੱਛਮੀ ਸੈਕਟਰ ਵਿਚੋਂ ਫੌਜਾਂ ਵਾਪਸ ਸੱਦੇ ਜਾਣ ਦੇ ਸਬੰਧ ਵਿੱਚ ਸਪਸ਼ਟ ਅਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਬਿਆਨ ਅਨੁਸਾਰ, ਦੋਵਾਂ ਧਿਰਾਂ ਨੇ ਮੀਟਿੰਗ ਦੇ ਇਸ ਗੇੜ ਨੂੰ ਉਸਾਰੂ ਕਰਾਰ ਦਿੱਤਾ ਹੈ।-ਏਜੰਸੀ