ਗੁਹਾਟੀ, 14 ਸਤੰਬਰ
ਅਸਾਮ ਦੇ ਸਪੀਕਰ ਬਿਸ਼ਵਜੀਤ ਦਾਮਰੀ ਨੇ ਬੁੱਧਵਾਰ ਨੂੰ ਆਜ਼ਾਦ ਵਿਧਾਇਕ ਅਖਿਲ ਗੋਗੋਈ ਨੂੰ ਸਦਨ ਦੀ ਕਾਰਵਾਈ ‘ਚ ਵਿਘਨ ਪਾਉਣ ਦੇ ਦੋਸ਼ ਹੇਠ ਪ੍ਰਸ਼ਨ ਕਾਲ ਲਈ ਮੁਅੱਤਲ ਕਰ ਦਿੱਤਾ। ਦਾਮਰੀ ਦੇ ਹੁਕਮਾਂ ਬਾਅਦ ਗੋਗੋਈ ਨੂੰ ਦੋ ਮਾਰਸ਼ਲਾਂ ਨੇ ਸਦਨ ਵਿਚੋਂ ਬਾਹਰ ਕੱਢ ਦਿੱਤਾ। ਸ਼ਿਵਸਾਗਰ ਦੇ ਵਿਧਾਇਕ ਗੋਗੋਈ ਨੇ ਸਿੱਖਿਆ ਵਿਭਾਗ ਨਾਲ ਸਬੰਧਤ ਇਕ ਸਵਾਲ ਪੁੱਛਣਾ ਚਾਹਿਆ, ਜਿਸ ਨੂੰ ਸਪੀਕਰ ਨੇ ਰੱਦ ਕਰ ਦਿੱਤਾ। ਵਿਧਾਇਕ ਨੇ ਦੋਸ਼ ਲਾਇਆ ਕਿ ਉਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਜਿਸ ’ਤੇ ਦਾਮਰੀ ਨੇ ਨਾਖੁਸ਼ੀ ਜ਼ਾਹਰ ਕਰਦਿਆਂ ਉਸ ਨੂੰ ਪ੍ਰਸ਼ਨ ਕਾਲ ਦੇ ਬਾਕੀ ਸਮੇਂ ਲਈ ਮੁਅੱਤਲ ਕਰਨ ਦੇ ਹੁਕਮ ਦਿੱਤੇ। ਸਪੀਕਰ ਨੇ ਜ਼ੋਰ ਦੇ ਕੇ ਕਿਹਾ ਕਿ ਸਦਨ ਦੇ ਅੰਦਰ ‘ਅੰਦੋਲਨ’ (ਵਿਰੋਧ) ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਦਨ ਦੇ ਆਪਣੇ ਨਿਯਮ ਹੁੰਦੇ ਹਨ।-ਏਜੰਸੀ