ਚੰਡੀਗੜ੍ਹ, 16 ਦਸੰਬਰ
ਅਦਾਕਾਰ ਤੇ ਭਾਜਪਾ ਦੇ ਪੰਜਾਬ ਤੋਂ ਸੰਸਦ ਮੈਂਬਰ ਸਨੀ ਦਿਓਲ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਦਿਓਲ ਨੇ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਦੇ ਹੱਕ ਵਿਚ ਟਿੱਪਣੀਆਂ ਕੀਤੀਆਂ ਹਨ। ਸਨੀ ਨੂੰ ਵਾਈ-ਕੈਟਾਗਿਰੀ ਸੁਰੱਖਿਆ ਦਿੱਤੀ ਗਈ ਹੈ। ਗਿਆਰਾਂ ਸੁਰੱਖਿਆ ਕਰਮੀ ਉਨ੍ਹਾਂ ਦੇ ਨਾਲ ਰਹਿਣਗੇ ਜਿਨ੍ਹਾਂ ਵਿਚ ਦੋ ਕਮਾਂਡੋ ਵੀ ਹੋਣਗੇ। ਗੁਰਦਾਸਪੁਰ ਦੇ ਸੰਸਦ ਮੈਂਬਰ ਨੇ ਛੇ ਦਸੰਬਰ ਨੂੰ ਕਿਹਾ ਸੀ ਕਿ ਕੁਝ ਲੋਕ ਸੰਕਟ ਪੈਦਾ ਕਰ ਰਹੇ ਹਨ ਤੇ ਕਾਨੂੰਨਾਂ ਦੇ ਮਸਲੇ ਨੂੰ ਸਰਕਾਰ ਅਤੇ ਕਿਸਾਨਾਂ ਵਿਚਾਲੇ ਰਹਿਣ ਦੇਣਾ ਚਾਹੀਦਾ ਹੈ। ਸਨੀ ਦਿਓਲ ਨੇ ਨਾਲ ਹੀ ਕਿਹਾ ਸੀ ਕਿ ਇਹ ਲੋਕ ਸਥਿਤੀ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਕਿਸਾਨਾਂ ਬਾਰੇ ਨਹੀਂ ਸੋਚ ਰਹੇ, ਉਨ੍ਹਾਂ ਦਾ ਆਪਣਾ ਏਜੰਡਾ ਹੈ। -ਆਈਏਐਨਐੱਸ