ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 24 ਮਈ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਵਿਚ ਕਰਫਿਊ ਦੀਆਂ ਪਾਬੰਦੀਆਂ ਇਕ ਹਫਤਾ ਹੋਰ ਵਧਾ ਦਿੱਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਸੂਬੇ ਵਿਚ ਕਰੋਨਾ ਦੇ ਕੇਸਾਂ ਵਿਚ ਵੱਡੀ ਪੱਧਰ ’ਤੇ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਲੌਕਡਾਊਨ 31 ਮਈ ਤਕ ਜਾਰੀ ਰਹੇਗਾ।-ਪੀਟੀਆਈ