ਦੇਹਰਾਦੂਨ, 26 ਜੁਲਾਈ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਮਵਾਰ ਨੂੰ ਕਾਰਗਿਲ ਵਿਜੈ ਦਿਵਸ ਦੇ ਮੌਕੇ ’ਤੇ ਸੇਵਾਮੁਕਤ ਫੌਜੀਆਂ ਅਤੇ ਸ਼ਹੀਦ ਜਵਾਨਾਂ ਦੀਆਂ ਵਿਧਵਾਵਾਂ ਦੀ ਮਾਸਿਕ ਪੈਨਸ਼ਨ ਵਧਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਦੂਜੀ ਆਲਮੀ ਜੰਗ ਦੇ ਸੇਵਾਮੁਕਤ ਫੌਜੀ ਸ਼ਾਮਲ ਹਨ। ਇਨ੍ਹਾਂ ਨੂੰ ਹੁਣ 8000 ਦੀ ਥਾਂ 10000 ਰੁਪਏ ਪੈਨਸ਼ਨ ਮਿਲੇਗੀ। ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਇਸ ਦਾ ਲਾਭ ਸੂਬੇ ਦੇ 800 ਪਰਿਵਾਰਾਂ ਨੂੰ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿਹੜੇ ਉਮੀਦਵਾਰ ਐਨਡੀਏ ਅਤੇ ਸੀਡੀਐਸ ਦੀ ਲਿਖਤੀ ਪ੍ਰੀਖਿਆ ਪਾਸ ਕਰਨਗੇ ਉਨ੍ਹਾਂ ਨੂੰ ਵਾਇਵਾ ਦੀ ਤਿਆਰੀ ਲਈ 50000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ। -ਏਜੰਸੀ