ਮੁੰਬਈ: ਕਥਿਤ ਟੈਕਸ ਚੋਰੀ ਮਾਮਲੇ ਦੀ ਜਾਂਚ ਦੇ ਸਬੰਧ ’ਚ ਆਮਦਨ ਕਰ ਵਿਭਾਗ ਦੇ ਅਧਿਕਾਰੀ ਮੁੰਬਈ ਅਤੇ ਕੁਝ ਹੋਰ ਥਾਵਾਂ ’ਤੇ ਅਦਾਕਾਰ ਸੋਨੂ ਸੂਦ ਨਾਲ ਜੁੜੇ ਟਿਕਾਣਿਆਂ ’ਤੇ ਪੁੱਜੇ। ਇਹ ਕਾਰਵਾਈ ਮਹਾਨਗਰ ਮੁੰਬਈ ਅਤੇ ਲਖਨਊ ਵਿੱਚ ਛੇ ਟਿਕਾਣਿਆਂ ’ਤੇ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਰੀਅਲ ਅਸਟੇਟ ਸਬੰਧੀ ਇੱਕ ਸਮਝੌਤਾ ਵਿਭਾਗੀ ਜਾਂਚ ਦੇ ਘੇਰੇ ’ਚ ਹੈ। ਕੋਵਿਡ ਕਾਰਨ ਪਿਛਲੇ ਵਰ੍ਹੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ’ਚ ਮਦਦ ਕਰਨ ਲਈ ਸੋਨੂ ਸੂਦ ਦੀ ਵੱਡੇ ਪੱਧਰ ’ਤੇ ਪ੍ਰਸ਼ੰਸਾ ਹੋਈ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਨੂ ਸੂਦ ਨਾਲ ਭਾਰਤ ਦੇ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ, ਜਿਨ੍ਹਾਂ ਦੀ ਔਖੇ ਸਮੇਂ