ਨਵੀਂ ਦਿੱਲੀ, 23 ਜਨਵਰੀ
ਆਮਦਨ ਕਰ ਵਿਭਾਗ ਨੇ ਤਾਮਿਲਨਾਡੂ ਵਿਚ ਇਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ 25 ਕੇਂਦਰਾਂ ’ਤੇ ਛਾਪੇ ਮਾਰੇ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਛਾਪਿਆਂ ਦੌਰਾਨ ਕਥਿਤ 118 ਕਰੋੜ ਦੀ ਬੇਨਾਮੀ ਆਮਦਨ ਬਾਰੇ ਪਤਾ ਲੱਗਾ ਹੈ। ਇਸ ਤੋਂ ਇਲਾਵਾ ਕੋਇੰਬਟੂਰ ਤੋਂ ਵੀ ਪੌਣੇ ਪੰਜ ਕਿਲੋ ਸੋਨੇ ਦੀਆਂ ਇੱਟਾਂ ਬਰਾਮਦ ਕੀਤੀਆਂ ਗਈਆਂ ਹਨ।-ਪੀਟੀਆਈ