ਨਵੀਂ ਦਿੱਲੀ, 25 ਸਤੰਬਰ
ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਨੇ ਅੱਜ ਦਾਅਵਾ ਕੀਤਾ ਹੈ ਕਿ ਆਮਦਨ ਕਰ ਵਿਭਾਗ ਨੇ ਚੇਨੱਈ ਵਿੱਚ ਵਿੱਤ ਨਾਲ ਜੁੜੇ ਦੋ ਪ੍ਰਾਈਵੇਟ ਸਿੰਡੀਕੇਟ ਸਮੂਹਾਂ ’ਤੇ ਛਾਪੇ ਦੌਰਾਨ 300 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਗਾਇਆ ਹੈ। ਇਹ ਛਾਪੇ 23 ਸਤੰਬਰ ਨੂੰ ਤਾਮਿਲਨਾਡੂ ਦੀ ਰਾਜਧਾਨੀ ਵਿਚਲੇ 35 ਅਹਾਤਿਆਂ ਵਿੱਚ ਮਾਰੇ ਗਏ।