ਮੁਕੇਸ਼ ਟੰਡਨ
ਪਾਣੀਪਤ, 17 ਮਾਰਚ
ਇਨਕਮ ਟੈਕਸ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਸਾਂਝੀ ਟੀਮ ਨੇ ਬੁੱਧਵਾਰ ਨੂੰ ਸਮਾਲਖਾ, ਫਰੀਦਾਬਾਦ, ਗੁਰੂਗ੍ਰਾਮ, ਹਿਸਾਰ ਤੇ ਚੰਡੀਗੜ੍ਹ ਵਿੱਚ ਸਮਾਲਖਾ ਤੋਂ ਕਾਂਗਰਸੀ ਵਿਧਾਇਕ ਧਰਮ ਸਿੰਘ ਛੋਕੱਰ ਅਤੇ ਉਸ ਦੇ ਪਰਿਵਾਰ ਨਾਲ ਸਬੰਧਤ ਮਕਾਨ, ਪੈਟਰੋਲ ਪੰਪ ਅਤੇ ਹੋਰ ਵਪਾਰਕ ਅਦਾਰਿਆਂ ਸਮੇਤ ਕਈ ਥਾਵਾਂ ’ਤੇ ਛਾਪੇ ਮਾਰੇ ਗਏ। ਟੀਮਾਂ ਨੇ ਸਵੇਰੇ 6 ਵਜੇ ਦੇ ਕਰੀਬ ਵਿਧਾਇਕ ਦੇ ’ਤੇ ਛਾਪੇ ਸ਼ੁਰੂ ਕੀਤੇ। ਟੀਮਾਂ ਨੇ ਉਨ੍ਹਾਂ ਦੀ ਰਿਹਾਇਸ਼ ਅਤੇ ਸਾਈ ਐਨਕਲੇਵ ਵਿਖੇ ਪੈਟਰੋਲ ਪੰਪ ਅਤੇ ਇਥੋਂ ਦੀ ਦਾਣਾ ਮੰਡੀ ਦੇ ਸ਼ੋਅਰੂਮ ਸਮੇਤ 10-12 ਥਾਵਾਂ ’ਤੇ ਛਾਪਾ ਮਾਰਿਆ।