ਚੇਨੱਈ: ਮਦਰਾਸ ਹਾਈ ਕੋਰਟ ਨੇ ਆਮਦਨ ਕਰ ਵਿਭਾਗ ਵੱਲੋਂ ਸ਼ਿਵਨਾਗਾ ਹਲਕੇ ਤੋਂ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਅਤੇ ਉਸ ਦੀ ਪਤਨੀ ਸ੍ਰੀਨਿਧੀ ਖ਼ਿਲਾਫ਼ ਜਾਰੀ ਆਮਦਨ ਮੁਲਾਂਕਣ ਸਬੰਧੀ ਹੁਕਮ ਰੱਦ ਕਰ ਦਿੱਤੇ ਹਨ। ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਅਤੇ ਉਸ ਦੀ ਪਤਨੀ ਸ੍ਰੀਨਿਧੀ ’ਤੇ ਦੋਸ਼ ਸੀ ਕਿ ਉਹ ਸਾਲ 2014-15 ਦੌਰਾਨ 6.38 ਕਰੋੜ ਰੁਪਏ ਦੀ ਆਪਣੀ ਆਮਦਨ ਸਬੰਧੀ ਜਾਣਕਾਰੀ ਨਹੀਂ ਸਨ ਦੇ ਸਕੇ। ਜਸਟਿਸ ਐੱਸ.ਐੱਮ. ਸੁਬਰਾਮਣੀਅਮ ਨੇ ਮੁਲਾਂਕਣ ਹੁਕਮ ਖਾਰਜ ਕਰਦਿਆਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਹੁਕਮ ਪਾਸ ਕਰਨ ਤੋਂ ਪਹਿਲਾਂ ਕਾਰਤੀ ਨੂੰ ਆਪਣਾ ਪੱਖ ਰੱਖਣ ਲਈ ਢੁੱਕਵਾਂ ਮੌਕਾ ਦਿੱਤਾ ਜਾਵੇ। -ਪੀਟੀਆਈ