ਜੰਮੂ, 12 ਮਾਰਚ
ਕੇਂਦਰੀ ਮੰਤਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਜੰਮੂ ਕੇਂਦਰੀ ਯੂਨੀਵਰਸਿਟੀ ਵਿੱਚ ਸਤੀਸ਼ ਧਵਨ ਪੁਲਾੜ ਵਿਗਿਆਨ ਕੇਂਦਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਇੱਥੇ ਪਹਿਲਾ ਕੋਰਸ ਬੀ.ਟੈੱਕ ਇਨ ਏਵੀਏਸ਼ਨ ਐਂਡ ਏਅਰੋਨਾਟਿਕਸ ਇਸ ਵਰ੍ਹੇ ਸ਼ੁਰੂ ਹੋਵੇਗਾ। ਇਸ ਵਿੱਚ ਵਿਦਿਆਰਥੀਆਂ ਲਈ 60 ਸੀਟਾਂ ਹੋਣਗੀਆਂ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਸਿੰਘ ਨੇ ਇਸ ਕੇਂਦਰ ਦੇ ਉਦਘਾਟਨ ਨੂੰ ਉੱਤਰ ਭਾਰਤ ਲਈ ਇੱਕ ‘ਇਤਿਹਾਸਕ ਦਿਨ’ ਕਰਾਰ ਦਿੱਤਾ ਹੈ। ਇਸ ਕੇਂਦਰ ਨਾਲ ਟਿਕਾਊ ਕੁਦਰਤੀ ਸਾਧਨਾਂ ਅਤੇ ਯੋਜਨਾਬੱਧ ਭੂਮੀ ਵਰਤੋਂ ਪੈਟਰਨ ਦੇ ਸਬੰਧ ਵਿੱਚ ਮਦਦ ਮਿਲੇਗੀ। -ਪੀਟੀਆਈ