ਪਣਜੀ, 28 ਅਗਸਤ
ਸੋਨਾਲੀ ਫੋਗਾਟ ਮੌਤ ਦੇ ਮਾਮਲੇ ਵਿੱਚ ਗੋਅ ਦੀ ਅਦਾਲਤ ਨੇ ਅੱਜ ਕਰਲੀਜ਼ ਰੈਸਟੋਰੈਂਟ ਦੇ ਮਾਲਕ ਐਡਵਿਨ ਨੂਨਸ ਅਤੇ ਦੋ ਨਸ਼ਾ ਤਸਕਰਾਂ ਦੱਤਾਪ੍ਰਸਾਦ ਗਾਓਂਕਰ ਅਤੇ ਰਮਾਕਾਂਤ ਮਾਂਡਰੇਕਰ ਨੂੰ ਪੰਜ ਦਿਨ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਗੋਆ ਪੁਲੀਸ ਨੇ ਫੋਗਾਟ ਦੀ ਕਥਿਤ ਹੱਤਿਆ ਦੇ ਮਾਮਲੇ ਵਿੱਚ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ। ਇਸ ਨਾਲ ਹੁਣ ਤੱਕ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਪੰਜ ਹੋ ਗਈ ਹੈ। ਫੋਗਾਟ ਦੀ 23 ਅਗਸਤ ਨੂੰ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਉੱਤਰੀ ਗੋਆ ਜ਼ਿਲ੍ਹੇ ਦੀ ਅੰਜੁਨਾ ਪੁਲੀਸ ਨੇ ਕਥਿਤ ਨਸ਼ਾ ਤਸਕਰ ਰਾਮਾ ਉਰਫ਼ ਰਾਮਾਕਾਂਤ ਮਾਂਡਰੇਕਰ ਨੂੰ ਕਥਿਤ ਤੌਰ ‘ਤੇ ਇਕ ਹੋਰ ਸਮੱਗਲਰ ਦੱਤਪ੍ਰਸਾਦ ਗਾਓਂਕਰ ਨੂੰ ਡਰੱਗ ਸਪਲਾਈ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਗਾਓਂਕਰ ਇਸ ਮਾਮਲੇ ਵਿੱਚ ਪਹਿਲਾਂ ਹੀ ਹਿਰਾਸਤ ਵਿੱਚ ਹੈ।