ਮੁੰਬਈ, 22 ਅਪਰੈਲ
ਏਸ਼ਿਆਈ ਬਾਜ਼ਾਰਾਂ ਵਿਚ ਤੇਜ਼ੀ, ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਕਾਰਨ ਅੱਜ ਸ਼ੇਅਰ ਬਾਜ਼ਾਰ ਵਿੱਚ ਰੌਣਕ ਰਹੀ। ਸੈਂਸੈਕਸ 560.29 ਅੰਕ ਚੜ੍ਹ ਕੇ 73,648.62 ‘ਤੇ ਅਤੇ ਨਿਫਟੀ 189.40 ਅੰਕ ਚੜ੍ਹ ਕੇ 22,336.40 ‘ਤੇ ਬੰਦ ਹੋਇਆ।ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿਚ ਉਛਾਲ ਆਇਆ। ਇਸ ਤੋਂ ਪਹਿਲਾਂ ਸਵੇਰੇ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 639.85 ਅੰਕ ਵਧ ਕੇ 73,728.18 ‘ਤੇ ਪਹੁੰਚ ਗਿਆ। ਐੱਨਐੱਸਈ ਨਿਫਟੀ 190.1 ਅੰਕ ਦੇ ਵਾਧੇ ਨਾਲ 22,337.10 ਅੰਕ ‘ਤੇ ਰਿਹਾ।