ਬੰਗਾਲ ਚੋਣਾਂ ’ਚ ਟੀਐੱਮਸੀ ਨੂੰ 156 ਤੇ ਭਾਜਪਾ ਨੂੰ 100 ਸੀਟਾਂ ਮਿਲਣ ਦਾ ਦਾਅਵਾ

ਬੰਗਾਲ ਚੋਣਾਂ ’ਚ ਟੀਐੱਮਸੀ ਨੂੰ 156 ਤੇ ਭਾਜਪਾ ਨੂੰ 100 ਸੀਟਾਂ ਮਿਲਣ ਦਾ ਦਾਅਵਾ

ਕੋਲਕਾਤਾ ਵਿੱਚ ‘ਖੇਲਾ ਹੋਬੇ’ ਬਾਰੇ ਬਣੇ ਕੰਧ ਚਿੱਤਰ ਨੇੜੇ ਖੇਡਦੇ ਹੋਏ ਬੱਚੇ। -ਫੋਟੋ: ਪੀਟੀਆਈ

ਨਵੀਂ ਦਿੱਲੀ, 27 ਫਰਵਰੀ

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਅਤੇ ਭਾਜਪਾ ਵਿਚਾਲੇ ਜਿਥੇ ਸਿੱਧਾ ਮੁਕਾਬਲਾ ਹੈ, ਉਥੇ 27 ਮਾਰਚ ਤੋਂ ਅੱਠ ਗੇੜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਟੀਐੱਮਸੀ ਨੂੰ 294 ਵਿੱਚੋਂ 156 ਸੀਟਾਂ ਅਤੇ ਭਾਜਪਾ ਨੂੰ 100 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵਾ ਆਈਏਐੱਨਐੱਸ ਸੀ ਵੋਟਰ ਦੇ ਸਰਵੇ ਵਿੱਚ ਕੀਤਾ ਗਿਆ ਹੈ। ਸਰਵੇ ਅਨੁਸਾਰ, ਵਿਧਾਨ ਸਭਾ ਚੋਣਾਂ 2016 ਦੇ ਮੁਕਾਬਲੇ ਟੀਐੱਮਸੀ ਨੂੰ 55 ਸੀਟਾਂ ’ਤੇ ਨੁਕਸਾਨ ਝੱਲਣਾ ਪੈ ਸਕਦਾ ਹੈ, ਜਦੋਂਕਿ ਭਾਜਪਾ ਤੀਜੇ ਅੰਕ ਤੱਕ ਪਹੁੰਚ ਸਕਦੀ ਹੈ। ਸਰਵੇ ਵਿੱਚ ਖੱਬੇ ਪੱਖੀ-ਕਾਂਗਰਸ ਗੱਠਜੋੜ ਨੂੰ 35 ਸੀਟਾਂ ਦਿੱਤੀਆਂ ਗਈਆਂ ਹਨ। -ਆਈਏਐੱਨਐੱਸ

ਪੱਛਮੀ ਬੰਗਾਲ ਦੇ ਏਡੀਜੀਪੀ ਨੂੰ ਬਦਲਿਆ

ਕੋਲਕਾਤਾ: ਚੋਣਾਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਜਾਵੇਦ ਸ਼ਮੀਮ ਨੂੰ ਬਦਲ ਦਿੱਤਾ ਹੈ। ਉਨ੍ਹਾਂ ਦੀ ਥਾਂ ਜਗਮੋਹਨ ਨੂੰ ਇਹ ਜ਼ਿੰਮੇਵਾਰੀ ਸੌਂਪ ਗਈ ਹੈ, ਜੋ ਫਾਇਰ ਸਟੇਸ਼ਨ ਦੇ ਡਾਇਰੈਕਟਰ ਜਨਰਲ ਹਨ। ਹੁਣ ਜਾਵੇਦ ਸ਼ਮੀਮ ਇਸ ਅਹੁਦੇ ’ਤੇ ਰਹਿੰਦਿਆਂ ਫਾਇਰ ਸਰਵਿਸ ਦਾ ਕੰਮ-ਕਾਜ ਵੇਖਣਗੇ। ਸੰਸਦ ਮੈਂਬਰਾਂ ਸਵਪਨ ਦਾਸਗੁਪਤਾ ਅਤੇ ਅਰਜੁਨ ਸਿੰਘ ਸਣੇ ਭਾਜਪਾ ਦੇ ਇੱਕ ਵਫ਼ਦ ਦੇ ਮਿਲਣ ਤੋਂ ਕੁੱਝ ਘੰਟਿਆਂ ਮਗਰੋਂ ਚੋਣ ਕਮਿਸ਼ਨਰ ਨੇ ਇਹ ਫੇਰਬਦਲ ਕੀਤਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All