ਪੁਣੇ, 14 ਸਤੰਬਰ
ਪੁਣੇ ਵਿੱਚ ਇੱਕੋ ਖੇਤਰ ਵਿੱਚ ਰਹਿੰਦੀਆਂ 19 ਸਾਲ ਦੀਆਂ ਦੋ ਲੜਕੀਆਂ ਨੇ ਇਕ ਘੰਟੇ ਦੇ ਅੰਦਰ ਖੁਦਕੁਸ਼ੀ ਕਰ ਲਈ। ਉਹ ਦੋਵੇਂ ਬਚਪਨ ਦੀਆਂ ਸਹੇਲੀਆਂ ਸਨ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਮਹਾਰਾਸ਼ਟਰ ਦੇ ਹਦਾਪਸਰ ਕਸਬੇ ਦੇ ਸ਼ੇਵਾਲਵਾੜੀ ਖੇਤਰ ਵਿੱਚ ਵਾਪਰੀ।
ਪੁਲੀਸ ਇੰਸਪੈਕਟਰ ਅਰਵਿੰਦਰ ਗੋਕੁਲੇ ਨੇ ਦੱਸਿਆ ਕਿ ਇਕ ਲੜਕੀ ਨੇ ਬੀਤੇ ਦਿਨ ਸ਼ਾਮ ਨੂੰ 6.30 ਵਜੇ ਇਕ ਚਾਰ ਮੰਜ਼ਿਲਾ ਇਮਾਰਤ ’ਚ ਸਥਿਤ ਆਪਣੇ ਘਰ ਦੇ ਬੈੱਡਰੂਮ ਵਿੱਚ ਫਾਹਾ ਲੈ ਲਿਆ। ਉਨ੍ਹਾਂ ਦੱਸਿਆ, ‘‘ਉਸ ਦੀ ਮ੍ਰਿਤਕ ਦੇਹ ਐਂਬੂਲੈਂਸ ਵਿੱਚ ਪੋਸਟਮਾਰਟਮ ਲਈ ਭੇਜੀ ਜਾ ਰਹੀ ਸੀ ਕਿ ਮ੍ਰਿਤਕਾ ਦੀ ਬਚਪਨ ਦੀ ਸਹੇਲੀ ਨੇ ਸ਼ਾਮ ਨੂੰ ਕਰੀਬ 7.30 ਵਜੇ ਚਾਰ ਮੰਜ਼ਿਲਾ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। -ਪੀਟੀਆਈ