ਆਈਜ਼ੋਲ, 24 ਨਵੰਬਰ
ਮੇਘਾਲਿਆ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਇਥੋਂ ਦੀ ਕਾਂਗਰਸ ਦੇ 18 ਵਿਚੋਂ 12 ਵਿਧਾਇਕ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਮੁਕੁਲ ਸੰਗਮਾ ਨੇ ਤ੍ਰਿਣਮੂਲ ਕਾਂਗਰਸ ਦੇ ਆਗੂ ਅਭਿਸ਼ੇਕ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ ਪਰ ਇਹ ਮੁਲਾਕਾਤ ਕਦੋਂ ਹੋਈ ਬਾਰੇ ਦੋਵਾਂ ਧਿਰਾਂ ਨੇ ਪੁਸ਼ਟੀ ਨਹੀਂ ਕੀਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਕੁਲ ਸੰਗਮਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਵਿਸੈਂਟ ਪਾਲਾ ਤੋਂ ਪ੍ਰੇਸ਼ਾਨ ਸਨ।