ਹੁਬਲੀ, 28 ਅਪਰੈਲਉਭਰਦੀ ਕੰਨੜ ਅਦਾਕਾਰਾ ਨੇ ਆਪਣੇ ‘ਲਿਵ-ਇਨ ਸਾਥੀ’ ਦੇ ਨਾਲ ਮਿਲ ਕੇ ਆਪਣੇ ਭਰਾ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਇਥੇ ਜੰਗਲ ਵਿਚ ਸੁੱਟ ਦਿੱਤਾ। ਭੈਣ ਦੇ ਰਿਸ਼ਤੇ ‘ਤੇ ਭਰਾ ਨੂੰ ਇਤਰਾਜ਼ ਸੀ ਤੇ ਇਸ ਕਾਰਨ ਉਸ ਨੂੰ ਕਤਲ ਕਰ ਦਿੱਤਾ ਗਿਆ। ਧਾਰਵਾੜ ਦੇ ਐੱਸਪੀ ਪੀ. ਕ੍ਰਿਸ਼ਣਾਕਾਂਤ ਨੇ ਕਿਹਾ ਕਿ ਅਭਿਨੇਤਰੀ ਪ੍ਰੋਪਰਟੀ ਡੀਲਰ ਨਾਲ ਰਹਿੰਦੀ ਸੀ ਤੇ ਉਸ ਦਾ ਭਰਾ ਇਸ ਦਾ ਵਿਰੋਧ ਕਰਦਾ ਸੀ। ਪੁਲੀਸ ਮੁਤਾਬਕ, “ਰਾਕੇਸ਼ ਉਨ੍ਹਾਂ ਦੇ ਪ੍ਰੇਮ ਸੰਬੰਧ ਵਿੱਚ ਅੜਿੱਕਾ ਸੀ, ਇਸ ਲਈ ਉਸ ਨੂੰ ਮਾਰ ਦਿੱਤਾ ਗਿਆ ਅਤੇ ਸਾੜ ਦਿੱਤਾ ਗਿਆ।” ਪੁਲੀਸ ਨੇ ਅਦਾਕਾਰਾ ਸ਼ਾਨਯਾ ਕਾਤਵੇ, ਉਸ ਦੇ ਪ੍ਰੇਮੀ ਨਿਆਜ਼ ਤੇ ਤਿੰਨ ਹੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਾਨਯਾ ‘ਛੋਟਾ ਬੰਬੇ’ ਫਿਲਮ ਵਿੱਚ ਪਹਿਲੀ ਵਾਰ ਕੰਮ ਕਰ ਰਹੀ ਹੈ, ਜਿਹੜੀ ਹਾਲੇ ਰਿਲੀਜ਼ ਹੋਣੀ ਹੈ।