ਅਦਿਤੀ ਟੰਡਨ
ਨਵੀਂ ਦਿੱਲੀ, 3 ਜਨਵਰੀ
ਫਾਰਮਾਸਿਊਟੀਕਲ ਰੈਗੂਲੇਟਰੀ ਆਫ਼ ਇੰਡੀਆ (ਸੀਡੀਐਸਸੀਓ) ਨੇ ਕੋਵਿਡ-19 ਟੀਕੇ ‘ਕੋਵੈਸ਼ੀਲਡ’ ਅਤੇ ਆਕਸਫੋਰਡ ਦੇ ਭਾਰਤ ਬਾਇਓਟੈੱਕ ਦੇ ਕੋਵੈਕਸੀਨ ਦੀ ਐਮਰਜੰਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ। ਇਸ ਨਾਲ ਦੇਸ਼ ਵਿਚ ਕਰੋਨਾ ਟੀਕਾ ਲਗਵਾਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਡਰੱਗ ਰੈਗੂਲੇਟਰ ਵੀਜੀ ਸੋਮਾਨੀ ਨੇ ਕਿਹਾ ਕਿ ਸੀਡੀਐੱਸਸੀਓ ਨੇ ਲੋੜੀਂਦੀਆਂ ਅਜ਼ਮਾਇਸ਼ਾਂ ਤੋਂ ਬਾਅਦ ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵੇਂ ਟੀਕੇ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ’ਤੇ ਰੱਖੇ ਜਾ ਸਕਦੇ ਹਨ।