ਲਖਨਊ/ਮਊ, 7 ਨਵੰਬਰ
ਗਾਜ਼ੀਪੁਰ ਦੇ ਡੀਐਮ ਨੇ ਕਥਿਤ ਮਾਫੀਆ ਅਤੇ ਬਸਪਾ ਵਿਧਾਇਕ ਮੁਖਤਾਰ ਅੰਸਾਰੀ ਦੀ ਪਤਨੀ ਅਫਸ਼ਾ ਅੰਸਾਰੀ ਅਤੇ ਉਸ ਦੇ ਸਾਲੇ ਦੀ ਸੰਪਤੀ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ, ਜਦੋਂ ਕਿ ਮਊ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਖਤਾਰ ਅੰਸਾਰੀ ਦੇ ਦੋ ਸਹਿਯੋਗੀਆਂ ਦੀਆਂ ਦੋ ਗੈਰਕਾਨੂੰਨੀ ਇਮਾਰਤਾਂ ਢਾਹ ਦਿੱਤੀਆਂ। ਜਾਣਕਾਰੀ ਅਨੁਸਾਰ ਜ਼ਿਲ੍ਹਾ ਅਧਿਕਾਰੀ(ਡੀਐਮ) ਨੇ ਅਫਸ਼ਾ ਅੰਸਾਰੀ ਅਤੇ ਉਸ ਦੇ ਭਰਾ ਅਨਵਰ ਸ਼ਹਜਾਦ ਤੇ ਸਰਜੀਤ ਰਜਾ ਦੀ ਲਗਪਗ 28 ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਗਾਜ਼ੀਪੁਰ ਜ਼ਿਲ੍ਹੇ ਦੇ ਮੂਲ ਨਿਵਾਸੀ ਮੁਖਤਾਰ ਅੰਸਾਰੀ ਮਊ ਜ਼ਿਲ੍ਹੇ ਦੇ ਮਊ ਸਦਰ ਹਲਕੇ ਤੋਂ ਵਿਧਾਇਕ ਹਨ। -ਏਜੰਸੀ