ਨਵੀਂ ਦਿੱਲੀ, 2 ਜਨਵਰੀ
ਸੁਕਮਾ ਵਿੱਚ ਛੱਤੀਸਗੜ੍ਹ ਪੁਲੀਸ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਅੱਗੇ ਨੌਂ ਔਰਤਾਂ ਸਮੇਤ ਘੱਟੋ-ਘੱਟ 44 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਇਨ੍ਹਾਂ ਵਿੱਚ ਮੇਦਕਾਮ ਦੁਲਾ ਸ਼ਾਮਲ ਹੈ, ਜੋ ਪਲਟੂਨ ਨੰਬਰ 4 ਦਾ ਸਰਗਰਮ ਮੈਂਬਰ ਸੀ ਅਤੇ ਉਸ ‘ਤੇ 2 ਲੱਖ ਰੁਪਏ ਦਾ ਇਨਾਮ ਸੀ। ਸੀਆਰਪੀਐੱਫ ਅਧਿਕਾਰੀਆਂ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਆਤਮ ਸਮਰਪਣ ਕਰਨ ਵਾਲੇ ਸਾਰੇ 44 ਨਕਸਲੀ ਕਿਸਤਾਰਾਮ, ਭੇਜੀ ਅਤੇ ਚਿੰਤਨਲਰ ਖੇਤਰਾਂ ਵਿੱਚ ਸਰਗਰਮ ਸਨ।